Thursday 13 December 2012

ਕਾਸ਼ ਸਾਰੇ ਧਰਮ ਪ੍ਰਚਾਰਕ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਤਾਂ.....

ਪੰਜਾਬੀ ਗਾਇਕੀ 'ਚ ਆਏ ਨਿਘਾਰ ਅਤੇ ਇਸਦੇ ਸਮਾਜ 'ਤੇ ਪੈ ਰਹੇ ਦੁਰ-ਪ੍ਰਭਾਵ ਬਾਰੇ ਧਰਮ-ਪ੍ਰਚਾਰਕ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਵਿਚਾਰ ਸੁਣੋ।

Thursday 29 November 2012

ਸੱਭਿਆਚਾਰਕ ਅੱਤਵਾਦ ਖਿਲਾਫ ਰੇਡੀਓ 'ਦਿਲ ਆਪਣਾ ਪੰਜਾਬੀ' ਤੇ 'ਹਿੰਮਤਪੁਰਾ ਡੌਟ ਕੌਮ' ਵੱਲੋਂ ਤਿਆਰ ਕੀਤੇ ਪੋਸਟਰ ਨੇ ਕੀਤਾ ਮੁਹਿੰਮ ਦਾ ਰੂਪ ਧਾਰਨ।

ਪੰਜਾਬੀ ਗਾਇਕੀ ਦੇ ਨਾਂ 'ਤੇ ਗਾਇਕ ਗੀਤਕਾਰਾ ਵੱਲੋਂ ਫੈਲਾਏ ਜਾ ਰਹੇ ਸੱਭਿਆਚਾਰਕ ਅੱਤਵਾਦ ਖਿਲਾਫ ਲੋਕਾਂ ਨੂੰ ਜਾਗਰਿਤ ਕਰਨ ਲਈ ਤਿਆਰ ਕੀਤੇ ਪੋਸਟਰ ਨੂੰ ਪਿੰਡ ਪਿੰਡ ਜਾ ਕੇ ਕੰਧਾਂ 'ਤੇ ਲਗਾਉਣ ਦੀ ਮੁਹਿੰਮ ਜ਼ੋਰ ਫੜ੍ਹਦੀ ਜਾ ਰਹੀ ਹੈ। ਜਿੱਥੇ ਇਸ ਪੋਸਟਰ ਨੂੰ ਛਪਵਾਉਣ ਲਈ ਪ੍ਰਵਾਸੀ ਪੰਜਾਬੀ ਵੀਰ ਵਿੱਤੀ ਸਹਿਯੋਗ ਜੁਟਾ ਰਹੇ ਹਨ ਉੱਥੇ ਪੰਜਾਬ ਵਿੱਚ ਵੀ ਬਹੁਤ ਸਾਰੇ ਵੀਰ ਆਪਣਾ ਫ਼ਰਜ਼ ਸਮਝ ਕੇ ਪੋਸਟਰ ਲਗਾਉਣ ਦੀ ਸੇਵਾ ਨਿਭਾ ਰਹੇ ਹਨ। ਪੋਸਟਰਾਂ ਦੀ ਇਬਾਰਤ ਨੂੰ ਘਰ ਘਰ ਪਹੁੰਚਾਉਣ ਲਈ ਮੀਡੀਆ ਨਾਲ ਜੁੜੇ ਵੀਰ ਵੀ ਬਹੁਮੱਲਾ ਸਾਥ ਦੇ ਰਹੇ ਹਨ। ਹੁਣ ਤੱਕ ਦੀ ਕਾਰਵਾਈ ਨੂੰ ਇਸ ਖ਼ਬਰ ਰਾਹੀਂ ਸਾਂਝੀ ਕਰ ਰਹੇ ਹਾਂ। ਕਿਸੇ ਵੀ ਖ਼ਬਰ ਨੂੰ ਪੜ੍ਹਨ ਲਈ ਫੋਟੋ 'ਤੇ 2 ਵਾਰ ਕਲਿੱਕ ਕਰੋ ਜੀ। ਬੇਨਤੀ ਹੈ ਕਿ ਇਸ ਪੋਸਟ ਨੂੰ ਜਰੂਰ ਕਰੋ ਜੀ।

Sunday 18 November 2012

ਲੱਚਰ ਗਾਇਕੀ ਵਿਰੁੱਧ ਹਾਂਗਕਾਂਗ ਵਸਦੇ ਪੰਜਾਬੀਆਂ ਨੇ ਵੀ ਕਮਰ ਕਸੀ।

-ਪੋਸਟਰ ਰਿਲੀਜ ਸਮਾਰੋਹ ਦਾ ਆਯੋਜਨ। ਹਾਂਗ ਕਾਂਗ ( ਅ.ਸ ..ਗਰੇਵਾਲ ) : ਪੰਜਾਬ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਗਾਇਕੀ ਸੱਭਿਆਚਾਰ ਦੇ ਨਾਂ 'ਤੇ ਪਰੋਸੀ ਜਾ ਰਹੀ ਹੈ, ਉਸ ਤੋਂ ਹਰ ਪੰਜਾਬੀ ਚਿੰਤਤ ਹੈ। ਇਸ ਸਬੰਧੀ ਕੁਝ ਸੁਚੇਤ ਲੋਕਾਂ ਵੱਲੋ ਉਪਰਾਲੇ ਵੀ ਕੀਤੇ ਜਾ ਰਹੇ ਹਨ, ਉਨਾ ਵਿੱਚੋਂ ਇੱਕ ਹੈ ਕੈਨੇਡਾ ਤੋਂ ਚਲਦਾ ਰੇਡੀਓ 'ਦਿਲ ਆਪਣਾ ਪੰਜਾਬੀ'
ਪਿਛਲੇ ਇਨੀ ਇਸ ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸਿੰਘ ਸੰਧੂ ਨੇ ਆਪਣੇ ਇਗਲੈਂਡ ਸਥਿਤ ਸਹਿਯੋਗੀ ਮਨਦੀਪ ਖੁਰਮੀ 'ਹਿਮੰਤਪੁਰਾ' ਨਾਲ ਮਿਲ ਕੇ ਇੱਕ ਬੇਨਤੀ ਰੂਪੀ ਪੋਸਟਰ ਤਿਆਰ ਕੀਤਾ ਹੈ। ਪੰਜਾਬ ਦੇ ਲੋਕਾਂ {ਮਾਪਿਆਂ}, ਨੌਜ਼ਵਾਨਾਂ, ਅਫ਼ਸਰਸ਼ਾਹੀ ਅਤੇ ਗਾਇਕਾਂ ਨੂੰ ਕੀਤੀਆਂ ਬੇਨਤੀਆਂ ਵਾਲਾ ਇਹ ਪੋਸਟਰ ਪੰਜਾਬ ਦੇ ਕਈ ਪਿੰਡਾਂ ਅਤੇ ਸਹਿਰਾਂ ਵਿਚ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਹਾਂਗਕਾਂਗ ਦੇ ਵੀ ਕੁਝ ਚੇਤਨ ਲੋਕਾਂ ਨੇ ਇਸ ਪੋਸਟਰ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇਸ ਸਬੰਧੀ ਐਤਵਾਰ ਨੂੰ ਗੁਰੂ ਘਰ ਦੀ ਲਾਇਬਰੇਰੀ ਵਿੱਚ ਇੱਕ ਸਮਾਗਮ ਦਾ ਆਯੋਜ਼ਨ ਕੀਤਾ ਗਿਆ ਜਿਸ ਵਿੱਚ ਉਕਤ ਪੋਸਟਰ ਰਿਲੀਜ਼ ਕੀਤਾ ਗਿਆ। ਵਿਸੇਸ ਕਰਕੇ ਪੰਜਾਬ ਯੂਥ ਕਲੱਬ, ਮੈਗਜੀਨ ਸਾਂਝ ਵਿਚਾਰਾਂ ਦੀ ਅਤੇ ਪੰਜਾਬੀ ਚੇਤਨਾ ਵੱਲੋਂ ਹੋਏ ਸਮਾਗਮ ਦੌਰਾਨ ਮਾਸਟਰ ਜਗਤਾਰ ਸਿੰਘ ਢੁੱਡੀਕੇ ਨੇ ਕਿਹਾ ਕਿ ਇਸ ਬਿਮਾਰੀ ਨੂੰ ਵੇਲੇ ਸਿਰ ਰੋਕਣਾ ਜਰੂਰੀ ਹੈ। ਇਸ ਲਈ ਹਰ ਇਕ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਪੋਸਟਰ ਨੂੰ ਜਾਰੀ ਕਰਨ ਸਮੇਂ ਹਾਂਗ ਕਾਂਗ ਦੇ ਪੰਜਾਬੀ ਭਾਈਚਾਰੇ ਦੇ ਹਰ ਉਮਰ ਤੇ ਵਰਗ ਦੇ ਲੋਕੀਂ ਸਾਮਲ ਸਨ ਜਿਹਨਾਂ ਨੇ ਰੇਡੀੳ ਦਿਲ ਆਪਣਾ ਪੰਜਾਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਹਰ ਮਦਦ ਦਾ ਭਰੋਸਾ ਵੀ ਦਿਵਾਇਆ।

ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਦਾ ਸ਼ੁਕਰੀਆ

ਅਮਰਿੰਦਰ ਸਿੰਘ ਗਿੱਦਾ
ਆਲੋਚਨਾ ਦਾ ਹੇਰ ਖੇਤਰ ਵਿੱਚ ਅਹਿਮ ਸਥਾਨ ਹੈ ਅਤੇ ਬਿਨਾ ਸ਼ੱਕ ਆਲੋਚਕਾਂ ਦਾ ਵੀ, ਪਰ ਹੇਰ ਖੇਤਰ ਵਿੱਚ ਆਲੋਚਕਾਂ ਤੋਂ ਇਲਾਵਾ ਬਰਸਾਤੀ ਆਲੋਚਕ ਹਮੇਸ਼ਾ ਹੀ ਆਲੋਚਕਾਂ ਅਤੇ ਉਸ ਖਾਸ ਖੇਤਰ ਦੇ ਚਾਹੁਣ ਵਾਲ਼ਿਆਂ ਦੀ ਅਸਲ ਰਾਇ ਉੱਤੇ ਬਲਦੀ ਉੱਤੇ ਤੇਲ ਪਾਉਣ ਵਾਲਾ ਕੰਮ ਕਰਦੇ ਹਨ | ਬਰਸਾਤੀ ਆਲੋਚਕ ਕਿਓਂਕਿ ਹਰ ਖੇਤਰ ਵਿੱਚ ਪਾਏ ਜਾਂਦੇ ਹਨ, ਇਸ ਲਈ ਖੇਡ ਜਗਤ ਵੀ ਇਸ ਤੋਂ ਬਾਹਰ ਨਹੀਂ ਹੈ, ਪਰ ਭਾਰਤੀ ਖੇਡ ਜਗਤ ਵਿੱਚ ਹਾਕੀ ਖੇਡ ਦੇ ਪ੍ਰਤੀ ਅਸਲ ਆਲੋਚਕਾਂ ਦੀ ਜਿੱਥੇ ਕਮੀ ਹੈ, ਉਥੇ ਬਰਸਾਤੀ ਆਲੋਚਕਾਂ ਦੀ ਭਰਮਾਰ ਜਰੂਰਤ ਤੋਂ ਕਿਤੇ ਜਿਆਦਾ ਹੈ|

Thursday 15 November 2012

ਹਿੰਸਕ, ਠਰਕਭੋਰੂ ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦੇਸੀਂ ਵਸੇ ਪੰਜਾਬੀ ਮੈਦਾਨ 'ਚ ਨਿੱਤਰੇ।

-ਪੰਜਾਬ ਨੂੰ ਸੱਭਿਆਚਾਰਕ ਅੱਤਵਾਦ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਕੀਤਾ ਰਿਲੀਜ਼।
ਅਹਿਮਦਗੜ੍ਹ (ਬਲਜਿੰਦਰ ਪਾਲ ਸਿੰਘ ) ਪੰਜਾਬੀ ਨੂੰ ਸੱਭਿਆਚਾਰਕ ਅੱਤਵਾਦ ਦੀ ਭੱਠੀ ਵਿੱਚ ਝੋਕਣ ਲਈ ਉਤਾਵਲੇ ਕਲਾਕਾਰਾਂ ਨੂੰ ਉਹਨਾਂ ਦੇ ਫ਼ਰਜ਼ਾਂ ਦੀ ਪਹਿਚਾਣ ਕਰਾਉਣ ਅਤੇ ਸਮੂਹ ਪੰਜਾਬੀਆਂ ਨੂੰ ਜਗਾਉਣ ਹਿੱਤ ਬੇਨਤੀਆਂ ਰੂਪੀ ਇਕ ਪੋਸਟਰ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸਿੰਘ ਸੰਧੂ, ਮਨਦੀਪ ਖੁਰਮੀ (ਹਿੰਮਤਪੁਰਾ ਡੌਟ ਕੌਮ) ਅਤੇ ਯੂਨੀਵਰਸਲ ਪ੍ਰੈਸ ਕਲੱਬ ਰਜ਼ਿ ਦੇ ਸਾਂਝੇ ਉੱਦਮਾਂ ਸਦਕਾ ਅਹਿਮਦਗੜ੍ਹ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ। ਜਿਸਦੀ ਰਸਮ ਬਲਜਿੰਦਰ ਪਾਲ ਸਿੰਘ ਰੇਡੀਓ ਪ੍ਰੈਜ਼ੈਟਰ ਤੇ ਪ੍ਰੋਡਿਊਸਰ ਸੀ.ਈ.ਓ ਇੰਡੀਆ, ਪ੍ਰਮਿੰਦਰ ਸਿੰਘ ਵਾਲੀਆ ਪ੍ਰਧਾਨ ਯੂਨੀਵਰਸਲ ਪ੍ਰੈਸ ਕਲੱਬ ਅਤੇ ਸੰਪਾਦਕ ਹਫ਼ਤਾਵਾਰੀ 'ਜ਼ਾਂਬਾਜ' ਅਖ਼ਬਾਰ, ਰਵਿੰਦਰ ਸਿੰਘ ਢਿਲੋਂ ਟੀਮ ਮੈਂਬਰ, ਲੇਖਕ ਮਨਜਿੰਦਰ ਸਿੰਘ ਕਾਲਾ ਸਰੌਦ, ਗੁਰਦੀਪ ਸਿੰਘ ਮੰਡਾਹਰ ਸੰਪਾਦਕ 'ਲੋਕ ਰੰਗ' ਪੰਜਾਬੀ ਮੈਗਜ਼ੀਨ, ਲਖਵਿੰਦਰ ਕੁਮਾਰ ਕੌਸ਼ਿਕ ਪ੍ਰੈਸ ਸਕੱਤਰ ਸਮਾਜ ਸੇਵਾ ਕਲੱਬ ਰੁੜਕੀ ਕਲਾਂ ਆਦਿ ਨੇ ਅਦਾ ਕੀਤੀ। ਪ੍ਰਮਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਉੱਤੇ ਹੋ ਰਹੇ ਸੱਭਿਆਚਾਰਕ ਹਮਲੇ ਨੂੰ ਰੋਕਣ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿਦਿੰਆਂ ਕਿਹਾ ਕਿ ਇਹ ਇਕ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਗੁਰੂਆਂ, ਪੀਰਾਂ ਦੇ ਨਾਂ ‘ਤੇ ਵਸਦੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੀਆਂ ਅਪੀਲਾਂ ਕਰਨ ਦੀ ਜ਼ਰੂਰਤ ਪੈ ਰਹੀ ਹੈ ਉਨ੍ਹਾਂ ਰੇਡੀਓ 'ਦਿਲ ਆਪਣਾ ਪੰਜਾਬੀ ‘ ਅਤੇ ਸਹਿਯੋਗੀ ਸਾਥੀਆਂ ਦੇ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਗੁਰਬੀਰ ਸਿੰਘ ਗੋਗਾ ਸੰਗਲਾ (ਮੋਗਾ) ਸਾਬਕਾ ਚੇਅਰਮੈਨ, ਗੁਰਮੇਲ ਸਿੰਘ ਗੇਲੀ ਕਮਾਲਕੇ, ਭਾਜਪਾ ਮੰਡਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਜਗਤਾਰ ਕੌੜਾ, ਵਿਕਾਸ ਟੰਡਨ ਬਲਾਕ ਕਾਂਗਰਸ ਮੀਤ ਪ੍ਰਧਾਨ, ਜਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਬਾਦਲ ਅਵਤਾਰ ਸਿੰਘ ਜੱਸਲ, ਅਜੀਤ ਸਿੰਘ ਵਾਲੀਆ ਸਟੇਟ ਕਾਰਜ਼ਕਾਰੀ ਮੈਂਬਰ ਅਕਾਲੀ ਦਲ ਲੋਂਗੋਵਾਲ, ਮੁਕੰਦ ਸਿੰਘ ਚੀਮਾ ਸੰਦੌੜ ਸਰਪ੍ਰਸਤ, ਰਣਵੀਰ ਸਿੰਘ ਮਹਿਮੀ ਡੇਹਲੋਂ ਚੇਅਰਮੈਨ, ਰਣਜੀਤ ਸਿੰਘ ਨੰਗਲ ਸੀਨੀਅਰ ਮੀਤ ਪ੍ਰਧਾਨ, ਦਲਜਿੰਦਰ ਸਿੰਘ ਕਲਸੀ ਮਲੇਰ ਕੋਟਲਾ, ਕਮਲਜੀਤ ਸਿੰਘ ਬੋਪਾਰਾਏ ਮੀਤ ਪ੍ਰਧਾਨ, ਆਤਮਾ ਸਿੰਘ ਲੋਹਟਬੱਦੀ, ਮੇਜਰ ਸਿੰਘ ਬਿੱਟੂ ਹਲਵਾਰਾ, ਸਲਵਿੰਦਰ ਸਿੰਘ ਅਹਿਮਦਗੜ੍ਹ, ਬਚਿੱਤਰ ਸਿੰਘ ਕੈਂਥ, ਅਸ਼ਵਨੀ ਸੋਢੀ ਮਲੇਰ ਕੋਟਲਾ, ਸੰਤੋਸ ਕੁਮਾਰ ਸਿੰਗਲਾ ਮਲੌਦ, ਮਨਜੀਤ ਸਿੰਘ ਥਿੰਦ ਲੋਹਟਬੱਦੀ, ਸੁਖਵਿੰਦਰ ਸਿੰਘ ਲਾਡਪੁਰੀ, ਸੁਖਵਿੰਦਰ ਸਿੰਘ ਡਿੰਪੀ ਕੁੱਪ ਕਲਾਂ, ਅਵਤਾਰ ਸਿੰਘ ਸਰੋਏ ਸਹਾਰਨ ਮਾਜਰਾ, ਜਸਪਾਲ ਸਿੰਘ ਡੇਹਲੋਂ, ਹਰਜੀਤ ਸਿੰਘ ਨੰਗਲ, ਡਾæ ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, ਸੁਖਦੇਵ ਸਿੰਘ ਛਪਾਰ, ਨਰਿੰਦਰ ਸਿੰਘ ਪਾਇਲ, ਮਨਦੀਪ ਸਿੰਘ ਸਰੋਏ, ਬਿਕਰਪ੍ਰੀਤ ਸਿੰਘ ਰੁੜਕੀ, ਇਕਬਾਲ ਸਿੰਘ, ਨਰਿੰਦਰ ਸਿੰਘ ਪੱਪੂ ਸਰਪੰਚ ਭੋਡੀਵਾਲਾ, ਮਨਪੀ੍ਰਤ ਸਿੰਘ ਧਰਮਕੋਟ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉਕਤ ਪੋਸਟਰ ਪੰਜਾਬ ਭਰ ਵਿੱਚ ਲਗਾ ਕੇ ਲੋਕਾਂ ਨੂੰ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਸੁਚੇਤ ਕੀਤਾ ਜਾਵੇਗਾ ਕਿ ਕਿਵੇਂ ਅਜੋਕੀ ਗਾਇਕੀ ਉਹਨਾਂ ਦੇ ਪੁੱਤਾਂ ਧੀਆਂ ਨੂੰ ਮਾਨਸਿਕ ਤੌਰ ‘ਤੇ ਅਪਾਹਜ ਬਣਾਉਣ ਦਾ ਕੰਮ ਕਰ ਰਹੀ ਹੈ।

Tuesday 13 November 2012

ਭੀਰੀ ਐਂਡ ਪਾਰਟੀ ਦੀ ਦੀਵਾਲੀ............!

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) ਮੋਬਾ:- 0044 75191 12312 ਪਤਾ ਨਹੀਂ ਭੀਰੀ ਤੇ ਭਾਂਬੜ ਕਿੱਧਰੋਂ ਗੇਂਦੇ ਦੇ ਫੁੱਲ ਤੋੜ ਲਿਆਏ ਸਨ। ਬੱਸ ਅੱਡੇ ਵਾਲੇ ਤਖਤਪੋਸ਼ ਦੇ ਆਸੇ ਪਾਸੇ ਬੌਹਕਰ ਮਾਰ ਕੇ ਪਾਣੀ ਦਾ ਛਿੜਕਾਅ ਵੀ ਕਰੀ ਬੈਠੇ ਸਨ। ਨਲਕਾ ਗੇੜਦੇ ਦਾ ਭਾਂਬੜ ਦਾ ਸਾਹ ਚੜ੍ਹਿਆ ਪਿਆ ਸੀ ਤੇ ਭੀਰੀ ਦੇ ਗਿੱਲੇ ਕੱਪੜੇ ਦੱਸ ਰਹੇ ਸਨ ਕਿ ਉਹਨੇ ਹੀ ਛਿੜਕਾਅ ਕੀਤਾ ਹੋਣੈ। ਪਤੰਦਰਾਂ ਨੇ ਤਖਤਪੋਸ਼ ਦੇ ਉੱਪਰ ਗੇਂਦੇ ਦੇ ਫੁੱਲ ਟੀਲ੍ਹੇ ਤੋਂ ਸਾਈਕਲਾਂ ਦੇ ਚੱਕਿਆਂ ਵਾਲੀਆਂ ਤਾਰਾਂ 'ਚ ਪਰੋ ਪਰੋ ਕੇ ਇਉਂ ਟੰਗ ਦਿੱਤੇ ਸਨ ਜਿਵੇਂ ਕਿਸੇ ਸਾਧ ਨੇ ਆਵਦਾ 'ਭੋਰਾ' ਸ਼ਿੰਗਾਰਿਆ ਹੋਵੇ। ਗੇਂਦੇ ਦੇ ਫੁੱਲਾਂ 'ਚੋਂ ਟੋਕਰੇ ਭਰ ਭਰ ਮਹਿਕ ਦੇ ਆ ਰਹੇ ਸਨ। ਤਖਤਪੋਸ਼ ਕਿਸੇ ਛੜੇ ਡਰੈਵਰ ਦੇ ਟਰੱਕ ਵਾਂਗੂੰ ਲਿਸ਼ਕਾਂ ਮਾਰ ਰਿਹਾ ਸੀ।
-"ਭੀਰੀ! ਕੀ ਗੱਲ ਅੱਜ ਕਿਹੜੇ

Thursday 1 November 2012

ਅਕਾਲੀ ਸਰਕਾਰ ਸਮੇ ਹੀ ਹੋਏ ਮੋਗਾ ਜਿਲ੍ਹੇ ਦੇ ਚਾਰ ਅਕਾਲੀ ਸਰਪੰਚਾ ਦੇ ਕਤਲ

-ਚਾਰ ਪ੍ਰਮੁੱਖ ਲੀਡਰਾਂ ਦੇ ਕਤਲਾਂ ਨੇ ਪਾਰਟੀ ਨੂੰ ਚਿੰਤਾ 'ਚ ਡੋਬਿਆ- ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) - ਬੱਸੱਕ 25 ਸਾਲ ਰਾਜ ਕਰਨ ਦੇ ਦਾਅਵੇ ਤਹਿਤ ਪੰਜਾਬ ਦਾ ਅਕਾਲੀ ਭਾਜਪਾ ਗਠਜੋੜ ਆਪਣੀ ਦੂਸਰੀ ਪਾਰੀ ਖੇਡ ਰਿਹਾ ਹੈ । ਦੂਸਰੀ ਵਾਰ ਸਰਕਾਰ ਬਣਨ ਨਾਲ ਸੁਖਬੀਰ ਸਿੰਘ ਬਾਦਲ ਦਾ ਇਹ ਸੁਪਨਾ ਕਾਫੀ ਹੱਦ ਤੱਕ ਸਾਕਾਰ ਹੁੰਦਾ ਵੀ ਨਜਰ ਆ ਰਿਹਾ ਹੈ। ਪਰ ਸੂਬੇ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਨੇ ਹਰ ਅਮਨ ਪਸੰਦ ਸਹਿਰੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਵਿੱਚ ਉਪਰੋਂ ਥਲੀ ਹੋਏ ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਸਰਪੰਚਾ ਦੇ ਕਤਲਾਂ ਨੇ ਜਿਥੇ ਆਮ ਲੋਕਾਂ ਨੂੰ ਮੂੰਹ ਵਿੱਚ ਉਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿਤਾ ਹੈ ਉਥੇ ਅਕਾਲੀ ਜਥੇਦਾਰਾ ਨੂੰ ਵੀ ਚਿੰਤਾ ਵਿੱਚ ਡਬੋ ਦਿੱਤਾ ਹੈ। ਬੇਸੱਕ ਜਿਆਦਾਤਰ ਕਤਲ ਨਿੱਜੀ ਰੰਜਸ ਕਾਰਨ ਹੋਏ ਦੱਸੇ ਜਾਦੇ ਹਨ ਪਰ ਅਕਾਲੀ ਸਰਕਾਰ ਸਮੇ ਹੀ ਹੋਏ ਇਨ੍ਹਾਂ ਕਤਲਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਹਲਕੇ ਦੇ ਪਿੰਡ ਗਾਜੀਆਣੇ ਦੇ ਸਰਪੰਚ ਇੰਦਰਜੀਤ ਹੈਪੀ ਨੂੰ ਪਿੰਡ ਲੋਪੋਂ ਦੇ ਨਜਦੀਕ ਉਸ ਸਮੇ ਕਤਲ ਕਰ ਦਿੱਤਾ ਗਿਆ ਜਦ ਉਹ ਆਪਣੀ ਗੱਡੀ Ḕਤੇ ਜਾ ਰਹੇ ਸਨ । ਉਸਤੋਂ ਕੁਝ ਦਿਨ ਬਾਅਦ ਹੀ 22 ਅਪ੍ਰੈਲ 2010 ਨੂੰ ਉਹਨਾਂ ਹੀ ਹਮਲਾਵਰਾਂ ਵੱਲੋਂ ਪਿੰਡ ਦੌਧਰ ਦੇ ਸਰਪੰਚ ਰਛਪਾਲ ਸਿੰਘ ਦੀ ਦਾਣਾ ਮੰਡੀ ਵਿੱਚ ਉਸ ਸਮੇ ਹੱਤਿਆ ਕਰ ਦਿੱਤੀ ਗਈ ਜਦ ਉਹ ਆਪਣੇ ਗੰਨਮੈਨ ਨਾਲ ਫਸਲ ਕੋਲ ਗੇੜਾ ਮਾਰ ਰਹੇ ਸਨ। ਇਹ ਦੋਨੋਂ ਹੱਤਿਆਵਾਂ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹੋਈਆਂ । ਅਕਾਲੀ-ਭਾਜਪਾ ਸਰਕਾਰ ਦਾ ਹੁਣ ਵਾਲਾ ਕਾਰਜਕਾਲ ਵੀ ਅਕਾਲੀ ਆਗੂਆਂ ਲਈ ਚੰਗੀ ਖਬਰ ਲੈ ਕੇ ਨਹੀ ਆਇਆ ਸਰਕਾਰ ਬਣਨ ਤੋਂ ਕੁਝ ਸਮਾ ਬਾਅਦ ਹੀ ਪਿੰਡ ਖਾਈ ਦੇ ਅਕਾਲੀ ਸਰਪੰਚ ਗੁਰਮੇਲ ਸਿੰਘ ਖਾਈ ਦੀ ਪੰਜ ਹਥਿਆਰਬੰਦ ਵਿਅਕਤੀਆਂ ਨੇ 6 ਜੁਲਾਈ 2012 ਨੂੰ ਹੱਤਿਆ ਕਰ ਦਿੱਤੀ । ਗੁਰਮੇਲ ਸਿੰਘ ਖਾਈ ਜਿਲ੍ਹਾ ਪ੍ਰੀਸਦ ਦੇ ਮਂੈਬਰ ਦੇ ਨਾਲ ਨਾਲ ਪ੍ਰਧਾਨ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਹਲਕੇ ਦੇ ਉੱਚ ਕੋਟੀ ਦੇ ਆਗੂ ਸਨ। ਉਨ੍ਹਾ ਦੇ ਕਤਲ ਦੀ ਖਬਰ ਦੀ ਸਿਆਹੀ ਹਾਲੇ ਸੁੱਕੀ ਨਹੀ ਸੀ ਕਿ 29 ਅਕਤੂਬਰ 2012 ਨੂੰ ਪਿੰਡ ਬਿਲਾਸਪੁਰ ਦੇ ਲੰਬੇ ਸਮੇ ਤੱਕ ਸਰਪੰਚ ਰਹੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਉਸਦੇ ਭਤੀਜਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਲਕੀਤ ਸਿੰਘ ਕੀਤੂ ਟਰੱਕ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਸਮਝੇ ਜਾਦੇ ਆਗੂ ਸਨ। ਇਨ੍ਹਾਂ ਦੋਨੋ ਹੀ ਕਤਲਾਂ ਨੇ ਲੋਕਾਂ ਅੱਗੇ ਅਨੇਕਾ ਸੁਆਲ ਵੀ ਖੜੇ ਕਰ ਦਿੱਤੇ ਹਨ ਕਿ ਇਨ੍ਹਾਂ ਦੋਨੋਂ ਆਗੂਆਂ ਨੂੰ ਸਰਕਾਰੀ ਗੰਨਮੈਂਨਾਂ ਦੀ ਸੁਰੱਖਿਆ ਮਿਲੀ ਹੋਈ ਸੀ । ਪਰ ਸਰਕਾਰੀ ਗੰਨਮੈਂਨ ਕੁਝ ਵੀ ਨਹੀ ਕਰ ਸਕੇ ਅਤੇ ਹਮਲਾਵਰ ਬੜੀ ਆਸਾਨੀ ਨਾਲ ਆਪਣਾ ਕੰਮ ਕਰਕੇ ਚਲਦੇ ਬਣੇ।

Monday 29 October 2012

ਸ੍ਰੋਮਣੀ ਅਕਾਲੀ ਦਲ ( ਬਾਦਲ) ਦੇ ਬਰਨਾਲਾ ਹਲਕਾ ਤੋਂ ਸਾਬਕਾ ਵਿਧਾਇਕ ਅਤੇ ਟਰੱਕ ਆਪ੍ਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ ਦਾ ਕਤ

ਭਤੀਜਿਆ ਸਮੇਤ 6 ਵਿਰੁੱਧ ਕਤਲ ਦਾ ਮਾਮਲਾ ਦਰਜ,
ਦੋਸੀਆਂ ਦੀ ਭਾਲ ਜਾਰੀ ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ, ਜਗਸੀਰ ਸ਼ਰਮਾ, ਮਿੰਟੂ ਖੁਰਮੀ) ਮੋਗਾ ਜਿਲ੍ਹੇ ਦੇ ਪਿੰਡ ਬਿਲਾਸਪੁਰ ਵਿੱਖੇ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਬਰਨਾਲਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਮਲਕੀਤ ਸਿੰਘ ਕੀਤੂ ਦੀ ਉਸਦੇ ਘਰ ਵਿੱਚ ਹੀ ਉਸਦੇ ਭਤੀਜਿਆ ਵੱਲੋ ਗੋਲੀਆ ਮਾਰਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ ਨਿਹਾਲ ਸਿੰਘ ਵਾਲਾ ਪੁਲਸ ਵੱਲੋ ਮ੍ਰਿਤਕ ਦੇ ਬੇਟੇ ਕੁਲਵੰਤ ਸਿੰਘ ਕੰਤਾ ਦੇ ਬਿਆਨਾ ਤੇ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜੱਸਾ, ਰਾਜੂ, ਕੁਲਵੰਤ ਸਿੰਘ ਲਾਡੀ ਨਿਵਾਸੀ ਬਿਲਾਸਪੁਰ, ਅੰਗਰੇਜ ਸਿੰਘ ਨਿਵਾਸੀ ਦੀਪਗੜ੍ਹ (ਬਰਨਾਲਾ) ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਘਟਨਾ ਦਾ ਪਤਾ ਲਗਣ ਤੇ ਜਿਲ੍ਹਾ ਪੁਲਸ ਮੁੱਖੀ ਸੁਰਜੀਤ ਸਿੰਘ ਗਰੇਵਾਲ, ਐਸ਼ਪੀæਡੀæ ਬਲਵਿੰਦਰ ਸਿੰਘ ਸੰਧੂ, ਐਸ਼ਪੀæਡੀæ ਬਲਰਾਜ ਸਿੰਘ ਸਿਧੂ ਬਰਨਾਲਾ, ਜਸਵਿੰਦਰ ਸਿੰਘ ਘਾਰੂ ਡੀæਐਸ਼ਪੀæ ਨਿਹਾਲ ਸਿੰਘ ਵਾਲਾ, ਥਾਣਾ ਮੁੱਖੀ ਜਸਵਿੰਦਰ ਸਿੰਘ, ਬਿਲਾਸਪੁਰ ਦੇ ਚੌਕੀ ਇੰਚਾਰਜ ਵਕੀਲ ਸਿੰਘ ਦੇ ਇਲਾਵਾ ਹੋਰ ਉੱਚ ਪੁਲਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਹੱਤਿਆ ਮਾਮਲੇ ਦੀ ਜਾਚ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਮਲਕੀਤ ਸਿੰਘ ਕੀਤੂ ਤੇ ਕਥਿਤ ਦੋਸ਼ੀ ਜੋ ਅਸਲੇ ਨਾਲ ਲੈਸ ਸਨ ਵੱਲੋ ਅੰਧਾਧੁੰਦ ਗੋਲੀਆ ਚਲਾਉਣੀਆ ਸ਼ੂਰੁ ਕਰ ਦਿੱਤੀਆਂ। ਗੋਲੀਆਂ ਲਗਣ ਨਾਲ ਮਲਕੀਤ ਸਿੰਘ ਕੀਤੂ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਉੱਥੇ ਹੀ ਡਿੱਗ ਪਿਆ। ਇਸ ਉਪਰੰਤ ਹਮਲਾਵਰ ਆਪਣੀ ਗੱਡੀ ਤੇ ਫਰਾਰ ਹੋ ਗਏ ਅਤੇ ਇੱਕ ਗੱਡੀ ਉੱਖੇ ਹੀ ਛੱਡ ਗਏ। ਜਿਸਨੂੰ ਪੁਲਸ ਨੇ ਆਪਣੇ ਕਬਜੇ ਵਿੱਚ ਲੈ ਲਿਆ। ਗੋਲੀਆਂ ਚਲਣ ਦੀ ਆਵਾਜ ਸੁਣਕੇ ਉਸਦਾ ਬੇਟਾ ਕੁਲਵੰਤ ਸਿੰਘ ਕੰਤਾ ਅਤੇ ਗਨਮੈਨ ਦੇ ਇਲਾਵਾ ਹੋਰ ਲੋਕ ਉੱਥੇ ਆ ਪਹੁੰਚੇ ਜਿਨ੍ਹਾ ਤੁਰੰਤ ਮਲਕੀਤ ਸਿੰਘ ਕੀਤੂ ਨੂੰ ਚੁੱਕਕੇ ਬੱਧਨੀ ਕਲਾਂਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਜਾਣਕਾਰੀ ਮੁਤਾਬਕ ਮਲਕੀਤ ਸਿੰਘ ਕੀਤੂ ਅਤੇ ਉਸਦੇ ਭਤੀਜਿਆ ਵਿੱਚਕਾਰ ਘਰੇਲੂ ਰੰਜਿਸ਼ ਚੱਲਦੀ ਆ ਰਹੀ ਸੀ। ਜਿਕਰਯੋਗ ਹੈ ਕਿ ਮਲਕੀਤ ਸਿੰਘ ਕੀਤੂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਕ ਵਫਾਦਾਰ ਸਿਪਾਹੀ ਸਨ ਅਤੇ ਉਹ ਹਲਕਾ ਬਰਨਾਲਾ ਦੇ ਇੰਚਾਰਜ ਵੀ ਸਨ। ਮਲਕੀਤ ਸਿੰਘ ਕੀਤੂ ਵੱਲੋ ਪਹਿਲੀ ਵਾਰ 1997 ਵਿੱਚ ਆਜਾਦ ਉਮੀਦਵਾਰ ਵੱਜੋ ਚੋਣ ਲੜੀ ਅਤੇ ਜਿੱਤੇ। ਇਸ ਉਪਰਾਤ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਉਨ੍ਹਾ ਨੂੰ 2002 ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਤੋ ਆਪਣਾ ਉਮੀਦਵਾਰ ਨਾਮਜਦ ਕੀਤਾ। ਜਿਨ੍ਹਾ ਭਾਰੀ ਵੋਟਾ ਨਾਲ ਆਪਣੇ ਵਿਰੋਧੀ ਕਾਗਰਸੀ ਉਮੀਦਵਾਰ ਸੁਰਿੰਦਰ ਸਿੰਘ ਸਿਵੀਆ ਨੂੰ ਹਰਾਇਆ। ਇਸਤੋ ਇਲਾਵਾ ਉਨ੍ਹਾ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਚੋਣ ਲੜੀ। ਮਲਕੀਤ ਸਿੰਘ ਕੀਤੂ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੁਬਾਈ ਪ੍ਰਧਾਨ ਵੀ ਸਨ। ਉਕਤ ਘਟਨਾ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਜਿਲ੍ਹਾ ਪੁਲਸ ਮੁੱਖੀ ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦੋਸ਼ੀਆ ਨੂੰ ਕਾਬੂ ਕਰਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਹਮਲਾਵਰਾ ਦੀ ਭਾਲ ਲਈ ਛਾਪਾਮਾਰੀ ਕਰ ਰਹੀ ਹੈ। ਮਲਕੀਤ ਸਿੰਘ ਕੀਤੂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਲਿਆਦਾ ਗਿਆ। ਇਸ ਸਮੇਇਲਾਕੇ ਦੇ ਪਤਵੰਤੇ ਸਜਣਾ ਦੇ ਇਲਾਵਾ ਉਨ੍ਹਾ ਦੇ ਸੈਕੜਾ ਸਮਰਥਕ ਉੱਥੇ ਸੌਜੂਦ ਸਨ, ਜਿਨ੍ਹਾ ਵਿੱਚ ਦਰਬਾਰਾ ਸਿੰਘ ਗੁਰੂ ਸਾਬਕਾ ਪਰਮੁੱਖ ਸਕੱਤਰ ਪੰਜਾਬ ਸਰਕਾਰ, ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਜਗਰਾਜ ਸਿੰਘ ਦੌਧਰ ਮੈਬਰ ਸ਼੍ਰੋਮਣੀ ਕਮੇਟੀ, ਅਜਮੇਰ ਸਿੰਘ ਬਧਨੀ ਕਲਾ ਆਦਿ ਨੇ ਇਸ ਘਟਨਾ ਦੀ ਸਖ਼ਤ ਸ਼ਬਦਾ ਵਿੱਚ ਨਿਖੇਪੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਲਾਵਾ ਹੋਰ ਕਈ ਅਕਾਲੀ ਮੰਤਰੀਆ ਵਿਧਾਇਕਾਂਅਤੇ ਵੱਖ ਵੱਖ ਰਾਜਨੀਤਿਕ ਪਾਰਟੀਆ ਦੇ ਨੇਤਾਵਾ ਵੱਲੋ ਮਲਕੀਤ ਸਿੰਘ ਕੀਤੂ ਦੀ ਹੱਤਿਆ ਤੇ ਗਹਿਰੇ ਦੁੱਖ ਦਾ ਪ੍ਰਕਟਾਵਾ ਕੀਤਾ ਗਿਆ ਹੈ।

Tuesday 2 October 2012

ਸੜਕਾਂ ਤੇ ਚਲਦੇ ਹੱਥਾਂ ਤੇ ਸਰੋਂ ਜਮਾਉਣ ਵਾਲੇ ਤੰਬੂ ਨੁਮਾਂ ਨਜਾਇਜ਼ ਹਸਪਤਾਲ ਕਰ ਰਹੇ ਨੇ ਭੋਲੇ ਭਾਲੇ ਲੋਕਾਂ ਦੀ ਲੁੱਟ

ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀਂ) ਲਗਦਾ ਹੈ ਪੰਜਾਬ ਲੁੱਟਣ ਵੱਲੋਂ ਪਿਆ, ਪੰਜਾਬ ਦਾ ਕੋਈ ਰਾਜਾ ਬਾਬੂ ਨੀ। ਇੱਕ ਅਨਪੜ੍ਹ ਬਾਬੇ ਵੱਲੋਂ ਆਖੇ ਇਹ ਸ਼ਬਦ ਸਾਇਦ ਅਟਪਟੇ ਜਿਹੇ ਲਗਦੇ ਹਨ ਪਰ ਦੇਖਣ ਵਾਲੀ ਅੱਖ ,
ਸੁਣਨ ਵਾਲੇ ਕੰਨਾਂ ਅਤੇ ਸੋਚਣ ਵਾਲੇ ਦਿਮਾਗ ਨੂੰ ਇਹ ਸ਼ਬਦ ਅਟਪਟੇ ਨਹੀਂ ਸਗੋਂ ਸੌ ਪ੍ਰਤੀਸ਼ਤ ਸੱਚ ਜਾਪਦੇ ਹਨ। ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹੋਂਦ ਵਿੱਚ ਆਇਆ ਸਿਹਤ ਮਹਿਕਮਾਂ ਅਤੇ ਪੰਜਾਬ ਸਰਕਾਰ ਦੇ ਦਾਅਵੇ ਅਤੇ ਵਾਅਦੇ ਇੱਕ ਅਨਪੜ੍ਹ ਬਾਬੇ ਦੇ ਇਸ ਆਖੇ ਸਬਦ ਅੱਗੇ ਬੌਣੇ ਜਿਹੇ ਜਾਪਦੇ ਹਨ। ਅਤੇ ਤਹਿਸ਼ੀਲ ਨਿਹਾਲ ਸਿੰਘ ਵਾਲੇ ਦੇ ਨੇੜ ਤੇੜ ਨਿਹਾਲ ਸਿੰਘ ਵਾਲਾ ਬਰਨਾਲਾ ਰੋਡ ਅਤੇ ਨਿਹਾਲ ਸਿੰਘ ਵਾਲਾ ਬਾਘਾ ਪੁਰਾਣਾਂ ਰੋਡ ਤੇ ਖੁਲੀਆਂ ਅਖੌਤੀ ਨੀਮ ਹਕੀਮਾਂ ਦੀਆਂ ਭਾਰਤੀ ਪ੍ਰਚਾਰੀ ਦੁਕਾਨਾਂ ਦੇ ਨਾਮ ਥੱਲੇ ਅਤੇ ਹੱਥਾਂ ਤੇ ਸਰੋਂ ਜਮਾਉਣ ਦੇ ਗੱਪ ਮਾਰ ਰਹੀਆਂ ਇਹ ਤੰਬੂ ਵਾਲੀਆਂ ਡਿਸਪੈਸਰੀਆਂ, ਪੰਜਾਬ ਸਰਕਾਰ ਦੇ ਹਰ ਦਾਅਵੇ ਅਤੇ ਸਖ਼ਤੀ ਦੀਆਂ ਧੱਜੀਆਂ ਉਡਾਉਦੀਆਂ ਹੋਈਆਂ ਜਾਪ ਰਹੀਆਂ ਹਨ। ਇਹ ਦੱਸਣ ਯੌਗ ਹੈ ਕਿ ਇਹ ਅਖੌਤੀ ਨੀਮ ਹਕੀਮਾਂ ਦੀਆਂ ਦੁਕਾਨਾਂ ਸੜਕ ਮਹਿਕਮੇਂ ਦੇ ਸਰਕਾਰੀ ਥਾਂ ਤੇ ਨਜ਼ਾਇਜ਼ ਕਬਜੇ ਕਰ ਕੇ ਬਣਾਈਆਂ ਗਈਆਂ ਹਨ ਅਤੇ ਜਿੱਥੇ ਇਹ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ ਉੱਥੇ ਭੋਲੇ ਭਾਲੇ ਲੋਕਾਂ ਦੀ ਆਰਥਿਕ ਲੁੱਟ ਦਾ ਕਾਰਨ ਵੀ ਬਣ ਰਹੀਆਂ ਹਨ। ਇੱਥੇ ਬੈਠੇ ਅਖੌਤੀ ਵੈਦ ਆਪਣੇ ਕੋਲੇ ਇੱਕ ਵਾਰ ਫ਼ਸੇ ਮਰੀਜ਼ ਨੂੰ ਅਜਿਹਾ ਗੱਲਾਂ ਵਿੱਚ ਉਲਝਾਉਦੇ ਹਨ ਕਿ ਇਕੱ ਵਾਰ ਤਾਂ ਉਸ ਭੋਲੇ ਮਰੀਜ਼ ਦੀਆਂ ਅੱਖ਼ਾਂ ਮੂਹਰੇ ਮੌਤ ਦੇ ਫ਼ਰਿਸਤੇ ਨੱਚਣ ਲਗਾ ਦਿੰਦੇ ਹਨ ਤੇ ਫਿਰ ਸੁਰੂ ਹੁੰਦੀ ਹੈ ਅਜਿਹੇ ਫਸੇ ਹੋਏ ਮਰੀਜ਼ਾਂ ਦੀ ਦਵਾਈਆਂ ਦੇ ਨਾਂ ਤੇ ਆਰਥਿਕ ਲੁੱਟ ਜੋ ਸੈਕੜਿਆਂ ਤੋਂ ਸੁਰੂ ਹੋ ਕੇ ਹਜਾਰਾਂ ਲੱਖਾਂ ਤੇ ਜਾ ਕੇ ਸਾਹ ਲੈਦੀ ਹੈ ਅਤੇ ਜੋ ਮਰੀਜ਼ ਅਜੇ ਬਿਮਾਰੀ ਨਾਲ ਵੀ ਨਹੀਂ ਮਰਨ ਵਾਲਾ ਹੁੰਦਾ ਉਹ ਆਪਣੇ ਨਾਲ ਇਹਨਾਂ ਅਖੌਤੀ ਹਕੀਮਾਂ ਵੱਲੋਂ ਹੋਏ ਇਲਾਜ਼ ਦੇ ਨਾਂਮ ਤੇ ਧੋਖੇ ਨਾਲ ਜਰੂਰ ਪ੍ਰਾਣ ਤਿਆਗ ਜਾਂਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਸੁਖਦੇਵ ਭੋਲਾ ਅਤੇ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਪਿੰਡਾਂ ਵਿੱਚ ਡਾਕਟਰੀ ਦੀ ਪਰੈਕਟਸ ਕਰਕੇ ਅਤੇ ਲੋਕਾਂ ਦਾ ਮਮੂਲੀ ਰੁਪਏ ਲੈਕੇ ਇਲਾਜ ਕਰ ਰਹੇ ਲੋਕਾਂ ਲਈ ਰੱਬ ਦੇ ਸਮਾਨ ਇਹਨਾਂ ਮੈਡੀਕਲ ਪਰੈਕਟਨੀਸਰਾਂ ਤੇ ਤਾਂ ਮਹਿਕਮਾਂ ਆਪਣਾਂ ਡੰਡਾ ਤੀਸਰੇ ਕੁ ਦਿਨ ਚੁੱਕ ਲੈਦਾ ਹੈ ਕੀ ਇਸ ਮਹਿਕਮੇਂ ਜਾਂ ਸਰਕਾਰ ਨੂੰ ਇਹ ਅਖੌਤੀ ਹੱਥਾਂ ਤੇ ਸਰੋਂ ਜਮਾਉਣ ਦਾ ਦਾਅਵਾ ਕਰਨ ਵਾਲੇ ਕਦੇ ਨਜ਼ਰ ਨਹੀਂ ਪੈਂਦੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹਨਾਂ ਨੀਂਮ ਹਕੀਮਾਂ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਅਤੇ ਹੋਰ ਐਸ਼ੋ ਇਸਰਤ ਵਾਲਾ ਸਮਾਨ ਵੀ ਹੁੰਦਾ ਹੈ। ਇਹਨਾਂ ਤੰਬੂ ਨੁੰਮਾਂ ਹਕੀਮਾਂ ਕੋਲ ਇਹ ਮਹਿੰਗਾ ਸਮਾਨ ਕਿੱਥੋਂ ਆਇਆ ?ਇਹ ਵੀ ਇੱਕ ਸੰਗੀਨ ਮਾਮਲਾ ਹੈ। ਇਸ ਤੋਂ ਇਹ ਅਨੁਮਾਨ ਲਗਾਉਣਾਂ ਔਖਾ ਨਹੀਂ ਹੈ ਕਿ ਇਹ ਚਲਾਕ ਟੇਡੀਆਂ ਪੱਗਾਂ ਵਾਲੇ ਅਖੌਤੀ ਹਕੀਮ ਭੋਲੇ ਭਾਲੇ ਲੋਕਾਂ ਦੀ ਕਿੰਨੀ ਕੁ ਲੁੱਟ ਕਰਦੇ ਹੋਣਗੇ? ਇਹ ਦੱਸਣ ਯੋਗ ਹੈ ਕਿ ਇਹਨਾਂ ਅਖੌਤੀ ਹਕੀਮਾਂ ਕੋਲ ਜਿਆਦਾਤਰ ਉਤੇਜਨਾਂ ਵਰਧਕ ਦਵਾਈਆਂ ਹੀ ਹੁੰਦੀਆਂ ਹਨ ਤੇ ਜੋ ਮਰੀਜ਼ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ ਉਹ ਆਰਥਿਕ ਲੁੱਟ ਤਾਂ ਕਰਵਾਉਦਾ ਹੀ ਹੈ ਅਤੇ ਨਾਲ ਹੀ ਸ਼ਰਮ ਦਾ ਮਾਰਿਆ ਕਿਸੇ ਨੂੰ ਦੱਸਦਾ ਵੀ ਨਹੀਂ ਹੈ । ਲੋਕਾਂ ਦੀ ਮੰਗ ਹੈ ਕਿ ਇਹੋ ਜਿਹੇ ਠੱਗਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹ ਤੰਬੂ ਨੁਮਾਂ ਦੁਕਾਨਾਂ ਬੰਦ ਕਰਵਾਈਆਂ ਜਾਣ, ਜਦੋਂ ਇਸ ਮਾਮਲੇ ਸਬੰਧੀ ਸਿਵਲ ਸਰਜਨ ਮੋਗਾ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਬੰਦ ਆ ਰਿਹਾ ਸੀ।

ਪੰਜਾਬ ਸਰਕਾਰ ਕੈਂਸਰ ਦੀ ਪੰਜਾਬ ਪੱਧਰੀ ਜਾਂਚ ਦਾ ਫ਼ੈਸਲੇ ਲਈ ਵਧਾਈ ਦੀ ਪਾਤਰ- ਕੁਲਵੰਤ ਧਾਲੀਵਾਲ ਯੂ ਕੇ

ਕੈਂਸਰ ਦੀਆਂ ਖ਼ਬਰਾਂ ਲਈ ਮੀਡੀਏ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ- ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀਂ) ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਨੇ ਬੁਰੀ ਤਰਾਂ੍ਹ ਨਾਲ ਮਧੋਲ ਸੁਟਿਆ ਹੈ ਅਤੇ ਪੰਜਾਬ ਸਰਕਾਰ ਦੇ ਕੈਂਸਰ ਦੇ ਭਿਆਨਕ ਰੋਗ ਨੂੰ ਜੜੋਂ ਖਤਮ ਕਰਨ ਲਈ ਕੀਤੇ ਸਰਵੇ ਕਰਨ ਦੇ ਅਦੇਸਾਂ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਇੱਕ ਬਿਆਨ ਬਾਜੀ ਨਾਂ ਹੋਕੇ ਇੱਕ ਸੱਚਾ ਕਾਜ ਬਣੇਂ ਅਤੇ ਸਾਡਾ ਇਹ ਗੁਰਾਂ ਦੇ ਨਾਮ ਤੇ ਵਸਿਆ ਪੰਜਾਬ ਜਿਸ ਦੀ ਖੁਸੀ ਕੈਂਸਰ ਜਿਹੇ ਭਿਆਨਕ ਰੋਗ ਨੇ ਚੁਰਾ ਲਈ ਹੈ ਫਿਰ ਤੋਂ ਹਸਦਾ ਵਸਦਾ ਹੋਵੇ। ਇਹਨਾਂ ਭਾਵਪੂਰਤ ਸਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਅਤੇ ਪੰਜਾਬ ਦੇ ਦੁੱਖਾਂ ਨੂੰ ਆਪਣਾਂ ਦੁੱਖ ਸਮਝਣ ਵਾਲੇ ਇੰਟਰ ਨੈਸ਼ਨਲ "ਰੋਕੋ ਕੈਂਸਰ" ਸੰਸਥਾ ਦੇ ਗਲੋਬਲ ਬ੍ਰਾਂਡ ਅੰਬੈਸਡਰ ਸ੍ਰੀ ਕੁਲਵੰਤ ਧਾਲੀਵਾਲ ਯੂਕੇ ਨੇ ਨਵਾਂ ਜਮਾਨਾਂ ਨਾਲ ਫੋਨ ਤੇ ਹੋਈ ਗੱਲਬਾਤ ਦੌਰਾਨ ਕੀਤਾ । ਇਸ ਸਮੇਂ ਬੋਲਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੋਕੋ ਕੈਂਸਰ ਸੰਸਥਾ ਵੀ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰ ਰਹੀ ਹੈ ਅਤੇ ਆ ਰਹੇ ਸਤੰਬਰ ਮਹੀਨੇ ਵਿੱਚ ਤਕਰੀਬਨ ਚਾਰ ਤੋਂ ਪੰਜ ਮੈਗਾ ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ ਅਤੇ ਕੈਂਸਰ ਦੇ ਮਰੀਜਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਇਸ ਪ੍ਰਤੀਨਿਧੀ ਵੱਲੋਂ ਭਾਈ ਘਨਈਆ ਕੈਂਸਰ ਰੋਕੋ ਸੰਸਥਾ ਦੇ ਸ੍ਰੀ ਗੁਰਪੀਤ ਸਿੰਘ ਚੰਦਬਾਜਾ ਨਾਲ ਵੀ ਗੱਲਬਾਤ ਕੀਤੀ ਗਈ ਇਸ ਸਮੇਂ ਸ੍ਰੀ ਚੰਦਬਾਜਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਇਸ ਕਾਰਜ ਲਈ ਸੁਕਰੀਆ ਅਦਾ ਕਰਦੇ ਹਾਂ। ਉਹਨਾਂ ਪੰਜਾਬ ਅਤੇ ਅਤੇ ਵਿਦੇਸ਼ ਵਿੱਚ ਵਿੱਚਰ ਰਹੇ ਪੰਜਾਬੀ ਮੀਡੀਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀਆਂ ਕੋਸ਼ਿਸ਼ਾਂ ਅਤੇ ਪੰਜਾਬੀ ਮੀਡੀਏ ਦੇ ਸਹਿਯੋਗ ਦਾ ਹੀ ਨਤੀਜਾ ਹੈ ਕਿ ਮੀਡੀਏ ਨੇ ਕੈਂਸਰ ਦੇ ਸਿਕਾਰ ਪੰਜਾਬੀ ਭਰਾਵਾਂ ਦੀਆਂ ਖਬਰਾਂ ਨੂੰ ਅਤੇ ਕੈਸਰ ਨਾਲ ਪੀੜਤ ਪੰਜਾਬ ਦੇ ਦਰਦਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ, ਸਾਨੂੰ ਆਸ ਹੈ ਕਿ ਪੰਜਾਬੀ ਮੀਡੀਆ ਅੱਗੇ ਤੋਂ ਵੀ ਦੁੱਖਾਂ ਦਰਦਾਂ ਨੂੰ ਸਮਝਦਾ ਰਹੇਗਾ। ਇਸ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਭਾਈ ਘਨਈਆ ਕੈਂਸਰ ਰੋਕੋ ਸੰਸਥਾ ਫਰੀਦਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਵਿੱਚ ਦਾਖ਼ਲ ਕੈਂਸਰ ਦੇ ਮਰੀਜ਼ਾ ਨੂੰ ਹਰ ਰੋਜ æਲੰਗਰ ਦੇ ਨਾਲ ਨਾਲ ਦੁੱਧ ਅਤੇ ਬਰੈਡਾਂ ਦਾ ਵੀ ਪ੍ਰਬੰਧ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮਰੀਜਾਂ ਦੀ ਸਹੂਲਤ ਲਈ ਇਹ ਫੈਸਲਾ ਕਿ ਮਰੀਝæ ਜਿਸ ਦਿਨ ਵੀ ਦਾਖ਼ਲ ਹੁੰਦਾ ਹੈ Aੇਸੇ ਦਿਨ ਤੋਂ ਫਰੀ ਦਵਾਈ ਸੁਰੂ ਕਰਕੇ ਇਲਾਜ਼ ਕਰਨ ਦਾ ਪ੍ਰਬੰਧ ਕਰਨਾਂ ਅਤੇ ਇਲਾਜ ਲਈ ਆਈ ਰਾਸੀæ ਤੁਰੰਤ ਜਾਰੀ ਕਰਨ ਦਾ ਪ੍ਰਬੰਧ ਕਰਨਾਂ ਚਾਹੀਦਾ ਹੈ।

Saturday 29 September 2012

ਕੈਂਸਰ ਨੇ ਲੂਹ ਲਈ ਇੱਕ ਹੋਰ ਜਿੰਦਗੀ

ਹਿੰਮਤਪੁਰੇ ਵਿੱਚ ਥੋੜ੍ਹੇ ਸਮੇਂ ਵਿੱਚ ਤੀਸਰੀ ਮੌਤ ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀਂ)ਪੰਜਾਂ ਪਾਣੀਆਂ ਦੀ ਪਵਿੱਤਰ ਧਰਤੀ ਅੱਜ ਬਿਮਾਰੀਆਂ ਦਾ ਘਰ ਬਣ ਗਈ ਹੈ, ਖ਼ਾਸ ਕਰਕੇ ਮਾਲਵੇ ਨੂੰ ਪਤਾ ਨਹੀਂ ਕਿਸ ਦਾ ਸਰਾਪ ਲੱਗ ਗਿਆ ਹੈ। ਜਿਸ ਮਾਲਵੇ ਨੂੰ ਕਦੇ ਪੰਜਾਬ ਦਾ ਸਵਰਗ ਆਖਦੇ ਹੁੰਦੇ ਸਾਂ, ਅੱਜ ਉਹ ਮਾਲਵਾ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਨਰਕ ਦਾ ਦੁਆਰ ਬਣਾ ਕੇ ਰੱਖ ਦਿੱਤਾ ਹ।ੈ ਉਹ ਕਿਹੜਾ ਪਿੰਡ ਹੈ ਜਿੱਥੋਂ ਹਰ ਰੋਜ ਕੈਂਸਰ ਨਾਲ ਮੌਤ ਨਹੀਂ ਹੁੰਦੀ। ਤਕਰੀਬਨ ਹਰ ਘਰ ਦਾ ਕੋਈ ਨਾਂ ਕੋਈ ਮੈਂਬਰ ਜਾਂ ਰਿਸਤੇਦਾਰ ਇਸ ਚੰਦਰੀ ਬਿਮਾਰੀ ਦਾ ਸਿਕਾਰ ਹੋਕੇ ਮੰਜਾ ਮੱਲੀ ਬੈਠਾ ਹੈ। ਪਹਿਲਾਂ ਪਹਿਲਾਂ ਇਹ ਬਿਮਾਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਤੱਕ ਸੀਮਤ ਸੀ। ਪਰ ਹੁਣ ਇਸ ਨੇ ਆਪਣਾਂ ਖੂਨੀਂ ਪੰਜਾ ਪੰਜਾਬ ਦੇ ਹਰ ਜਿਲ੍ਹੇ ਵਿੱਚ ਫੈਲਾਉਣਾਂ ਸੁਰੂ ਕਰ ਦਿੱਤਾ ਹੈ। ਸਭ ਤੋਂ ਚਿੰਤਾਜ਼ਨਕ ਗੱਲ ਇਹ ਹੈ ਕਿ ਇਲਾਜ ਵਿੱਚ ਠੀਕ ਹੋਏ ਮਰੀਜ਼ ਦੁਵਾਰਾ ਫਿਰ ਇਸ ਨਾਮੁਰਾਦ ਬਿਮਾਰੀ ਦੀ ਜਕੜ ਵਿੱਚ ਆ ਰਹੇ ਹਨ। ਇਸੇ ਤਰ੍ਹਾਂ ਦੀ ਅਣਹੋਣੀ ਦਾ ਸਿਕਾਰ ਜਰਨੈਲ ਸਿੰਘ ਹਿੰਮਤਪੁਰਾ ਵੀ ਹੋਇਆ ਹੈ। ਜਿਸ ਦੇ ਕਿ ਮੂੰਹ ਵਿੱਚ ਕੈਂਸਰ ਸੀ ਅਤੇ ਜਿਸ ਦਾ ਇਲਾਜ ਵੀ ਜਰਨੈਲ ਸਿੰਘ ਦੇ ਬੱਚਿਆਂ ਨੇ ਆਪਣਾਂ ਸਬ ਕੁੱਝ ਵੇਚ ਵੱਟ ਕੇ ਕਰਵਾ ਦਿਤਾ ਸੀ ।ਪਰ ਫਿਰ ਤੋਂ ਉੱਠੀ ਇਸ ਭਿਆਨਕ ਬਿਮਾਰੀ ਨੇ ਜਰਨੈਲ ਸਿੰਘ ਦੀ ਜਾਨ ਲੈਕੇ ਹੀ ਖਹਿੜਾ ਛੱਡਿਆ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਦੋ ਮੌਤਾਂ ਇਸ ਬਿਮਾਰੀ ਕਾਰਨ ਹੋ ਚੁਕੀਆਂ ਹਨ, ਜਿੰਨ੍ਹਾ ਵਿੱਚੋਂ ਇੱਕ ਪ੍ਰੀਤਮ ਸਿੰਘ ਕਾਲਾ ਨਾਂ ਦਾ ਨੌਜਵਾਨ ਅਤੇ ਇੱਕ ਹੋਰ ਨੌਜਵਾਨ ਮਹਿਲਾ ਵੀ ਇਸ ਬਿਮਾਰੀ ਦਾ ਸਿਕਾਰ ਹੋ ਕੇ ਆਪਣੀ ਜਿੰਦਗੀ ਗਵਾ ਚੁੱਕੇ ਹਨ। ਸਮਾਜ ਸੇਵੀ ਗੁਰਦੀਪ ਸਿੰਘ ਸਿੱਧੂ, ਕਾਮਰੇਡ ਸੁਖਦੇਵ ਭੋਲਾ, ਮਨਜਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਂਸਰ ਜਿਹੀ ਭਿਆਨਕ ਬਿਮਾਰੀ ਦੇ ਵੱਡੇ ਪੱਧਰ ਤੇ ਫੈਲਣ ਦੇ ਕਾਰਨਾਂ ਦੀ ਜਾਂਚ ਕਰਵਾਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਕੇ ਇਸ ਬਿਮਾਰੀ ਤੋਂ ਲੋਕਾਂ ਦਾ ਖਹਿੜਾ ਛੁਡਵਾਇਆ ਜਾਵੇ।

Saturday 22 September 2012

ਭਗਤ ਸਿੰਘ ਇਕ ਵਿਚਾਰਵਾਨ ਸ਼ਖਸੀਅਤ






ਵਰਿੰਦਰ ਦੀਵਾਨਾ

੯੪੬੪੫-੫੬੬੯੯
ਸਹaਰਮaਵaਰਨਿਦeਰਪaਲ@ੇaਹੋ.ਨਿ     

 ਰੂਸੀ ਸਾਹਿਤਕਾਰ ਆਬੂਤਾਲਿਬ ਨੇ ਬਿਲਕੁਲ ਠੀਕ ਕਿਹਾ ਹੈ ਕਿ "ਜੇ ਬੀਤੇ ਉਤੇ ਪਿਸਤੌਲ ਨਾਲ ਗੋਲੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੂੰਡੇਗਾ"। ਇਸ ਵਿਚ ਕੋਈ ਸ਼ੱਕ ਨਹੀਂ,ਇਸਦਾ ਪ੍ਰਮਾਣ ਅਜੋਕੇ ਨੌਜਵਾਨਾਂ ਦੀ ਸਥਿਤੀ ਤੋਂ ਸਪੱਸ਼ਟ ਹੋ ਜਾਂਦਾ ਹੈ। ਉਹ ਨਸ਼ਿਆਂ, ਅਸਲੀਲਤਾ, ਅਖੌਤੀ ਸੱਭਿਆਚਾਰ ਦੀ ਦਲਦਲ ਵਿਚ ਧਸ ਰਹੇ ਹਨ। ਨੌਜਵਾਨਾਂ ਵਿਚ ਸਥਿਤ ਇਤਿਹਾਸ ਅਧਿਐਨ ਦੀ ਰੁਚੀ ਘਟ ਰਹੀ ਹੈ। ਭਗਤ ਸਿੰਘ ਹੁਰਾਂ ਅਨੁਸਾਰ ਪੰਜਾਬ ਬੌਧਿਕ, ਰਾਜਨੀਤਿਕ ਤੌਰ ਤੇ ਪਹਿਲਾਂ ਤੋਂ ਹੀ ਪਛੜਿਆ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਤੋਂ ਸਿੱਖ ਕੇ ਵਧੀਆ ਪੜ੍ਹਾਈ ਖੋਜ ਭਰਪੂਰ ਕੰਮ ਦੇ ਨਵੇਂ ਵਿਚਾਰ ਪੈਦਾ ਕਰਨੇ ਚਾਹੀਦੇ ਹਨ। ਮੈਂ ਪਿਛਲੇ ਦਿਨੀਂ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੇ ਪੋਸਟਰੇਟਸ ਅਤੇ ਦਸਤਾਵੇਜ਼ਾਂ ਨਾਲ ਸਬੰਧਿਤ ਆਰਟ ਗੈਲਰੀ ਦੇਖੀ, ਜਿਸ ਵਿਚ ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ ਵੱਲੋਂ " ਨੌਜਵਾਨਾਂ ਦੇ ਨਾਂ ਸੁਨੇਹਾ" ਦਸਤਾਵੇਜ਼ ਦੇਖਣ ਨੂੰ ਮਿਲਿਆ।ਜਿਸ ਵਿਚ ਉਨ੍ਹਾਂ ਨੇ ਭਗਤ ਸਿੰਘ ਦਾ ਹਰ ਵੇਲੇ ਆਪਣੀ ਜੇਬ ਵਿਚ ਕਰਤਾਰ ਸਿੰਘ ਸਰਾਭਾ ਦੀ ਫੋਟੋ ਅਤੇ ਕਿਤਾਬਾਂ ਰੱਖਣ ਦਾ ਜ਼ਿਕਰ ਕੀਤਾ। ਮਾਤਾ ਜੀ ਵੱਲੋਂ ਕਿਤਾਬਾਂ ਨਾਲ ਪੜ੍ਹਨ ਦੀ ਗੱਲ ਕਹਿਣ ਤੇ ਭਗਤ ਸਿੰਘ ਨੇ ਕਿਹਾ ਕਿ ਕਿਤਾਬਾਂ ਉਨ੍ਹਾਂ ਸ਼ਹੀਦਾਂ, ਦੇਸ਼ ਭਗਤਾਂ ਬਾਰੇ ਹਨ, ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜ੍ਹ ਰਹੇ ਹਨ। ਇਨ੍ਹਾਂ ਚੋਂ ਕੁਝ ਕਿਤਾਬਾਂ ਇਟਲੀ, ਰੂਸ ਅਤੇ ਆਇਰਲੈਂਡ ਦੇ ਦੇਸ਼ ਭਗਤਾਂ ਬਾਰੇ ਸਨ। ਇਸ ਤੋਂ ਭਗਤ ਸਿੰਘ ਦੀ ਕਿਤਾਬਾਂ ਪ੍ਰਤੀ ਰੁਚੀ ਦਾ ਪਤਾ ਚੱਲਦਾ ਹੈ। ਪ੍ਰੋ. ਚਮਨ ਲਾਲ ਦੀ ਪੁਸਤਕ 'ਵਿਚਾਰਵਾਨ ਇਨਕਲਾਬੀ- ਸ਼ਹੀਦ ਭਗਤ ਸਿੰਘ' ਤੋਂ ਭਗਤ ਸਿੰਘ ਬਾਰੇ ਬਹੁਤ ਕੁਝ ਸਾਫ ਪਤਾ ਲੱਗਦਾ ਹੈ। ਉਸ ਚੋਂ ਕੁਝ ਤੱਥ ਇਹ ਹਨ।

Wednesday 22 August 2012

ਮੋਗਾ ਜਿਲ੍ਹੇ ਨਾਲ ਸੰਬੰਧਤ ਛਪਾਈ ਅਧੀਨ ਪੁਸਤਕ ਲਈ ਸੁਝਾਵਾਂ ਦੀ ਮੰਗ।

ਕਿਤਾਬ ਛਾਪਣ ਵਾਲੇ ਨੌਜ਼ਵਾਨਾਂ ਦਾ ਦਾਅਵਾ ਹੈ ਕਿ ਆਪਣੇ ਆਪ ਵਿੱਚ ਵਿਲੱਖਣ ਹੋਵੇਗੀ ਕਿਤਾਬ
ਨਿਹਾਲ ਸਿੰਘ ਵਾਲਾ (ਹਿੰਮਤਪੁਰਾ) ਗੁਰਦੁਆਰਾ ਪਾਕਾ ਸਾਹਬਿ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਮਧੇਕੇ (ਮੋਗਾ) ਵੱਲੋਂ ਡਾਇਰਕੈਟਰੀ ਦੇ ਰੂਪ ਵਿੱਚ ਕਤਾਬ ਛਪਾਈ ਅਧੀਨ ਹੈ। ਜਸਿ ਵੱਿਚ:-
-ਨਹਾਲ ਸਿੰਘ ਵਾਲੇ ਦਾ ਬੱਸਾਂ ਦਾ ਟਾਈਮ ਟੇਬਲ।
-ਮੋਗਾ, ਲੁਧਿਆਣਾ ਅਤੇ ਨੇੜਲੇ ਸਹਿਰਾਂ ਦੇ ਹਸਪਤਾਲਾਂ ਦੇ ਨੰਬਰ।
-ਪੱਤਰਕਾਰਾਂ ਬਾਰੇ ਜਾਣਕਾਰੀ ਅਤੇ ਸੰਪਰਕ ਨੰਬਰ।
-ਐਬੂਲੈਸ, ਫਾਇਰ ਬ੍ਰਗੇਡ ਅਤੇ ਸਾਰੇ ਸਰਕਾਰੀ ਅਦਾਰਿਆਂ ਆਦਿ ਦੇ ਸੰਪਰਕ ਨੰਬਰ।
-ਬੱਚਿਆਂ , ਬਜੁਰਗਾਂ , ਨੌਜਵਾਨਾਂ ਦੀ ਖੁਰਾਕ ਬਾਰੇ ਡਾਕਟਰਾਂ ਮੁਤਾਬਿਕ ਜਾਣਕਾਰੀ।
-ਬੱਚਿਆਂ ਦੇ ਭਵਿੱਖ ਲਈ ਜਰੂਰੀ ਸਿੱਖਿਆ ਬਾਰੇ (ਕੈਰੀਅਰ ਗਾਈਡੈਂਸ) ਜਾਣਕਾਰੀ।
- ਸੂਚਨਾ ਦੇ ਅਧਿਕਾਰ ਸੰਬੰਧੀ ਜਾਣਕਾਰੀ ਲੈਣ ਬਾਰੇ।
-ਕੁਦਰਤੀ ਖੇਤੀ ਸੰਬੰਧੀ।
-ਮੋਗਾ ਜਲਾ ਦੇ ਪਿੰਨ ਕੋਡ।
-ਪੰਜਾਬ ਦੇ ਵਹੀਕਲਾ ਦੇ ਨੰਬਰ ਜਿਵੇਂ ਕਿ ਪੀ ਬੀ 29 ਕਿੱਥੋਂ ਦਾ ਹੈ ਆਦਿ
-ਟਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ।
ਅਤੇ ਹੋਰ ਵੀ ਕਾਫੀ ਜਾਣਕਾਰੀ ਹੋਵੇਗੀ। ਕਲੱਬ ਆਗੂਆਂ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਲੰਮੇ ਸਮੇਂ ਤੋਂ ਕਤੀ ਜਾ ਰਹੀ ਮਿਹਨਤ ਦਾ ਨਤੀਜਾ ਹੈ ਕਿ ਇਹ ਕਿਤਾਬ ਆਪਣੇ ਆਪ ਵਿੱਚ ਵਿਲੱਖਣ ਹੋਵੇਗੀ। ਇਸ ਕਤਾਬ ਸੰਬੰਧੀ ਹੋਰ ਵੀ ਕੋਈ ਵੀਰ ਆਪਣੇ ਸੁਝਾਅ ਦੇ ਸਕਦਾ ਹੈ ਤਾਂ ਜੋ ਕਿ ਜਨਤਾਂ ਨੂੰ ਇਸ ਦਾ ਵੱਧ ਤੋ ਵੱਧ ਲਾਭ ਮਿਲ ਸਕੇ , ਇਸ ਕਤਾਬ ਨੂੰ ਪਿੰਡਾਂ ਦੀਆਂ ਪੰਚਾਇੰਤਾਂ , ਕਲੱਬਾ ,ਦੀ ਮੌਜੂਦਗੀ ਵਿੱਚ ਰਲੀਜ ਕਰਕੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਕਤਾਬ ਵਿੱਚ ਇਸ਼ਤਿਹਾਰ ਦੇ ਰੂਪ ਵਿੱਚ ਦਾਨ ਦੇ ਕੇ ਵਪਾਰੀ , ਦੁਕਾਨਦਾਰ , ਮਿਸਤਰੀ , ਅਤੇ ਸਮਾਜਸੇਵੀ ਵੀਰ ਯੋਗਦਾਨ ਜਰੂਰ ਪਾ ਸਕਦੇ ਹਨ , ਜਿੱਥੇ ਇਸ ਕਿਤਾਬ ਵਿੱਚ ਇਸ਼ਤਿਹਾਰ ਹੋਣਗੇ, ਉਸਦੇ ਨਾਲ ਹੀ ਕਲੱਬ ਦੀ ਵੈਬਸਾਈਟ ਤੇ ਸਾਰੇ ਸਹਯੋਗੀ ਵੀਰਾਂ ਦਾ ਉਹਨਾਂ ਦਾ ਹੌਸਲਾਂ ਅਫਜਾਈ ਵਜੋ ਨਾਮ ਵੀ ਦਿੱਤਾ ਜਾਵੇਗਾ।
ਹੁਣ ਤੱਕ ਜਿਹੜੇ ਵੀਰਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਉਹਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:-
-ਇੰਮਪੀਰੀਅਲ ਪੈਲੇਸ
-ਮਨੀਲਾ ਸੀਮੈਟ ਸਟੋਰ
-ਸਰਮਾ ਕੰਮਪਊਿਟਰ
-ਆਨੰਦ ਆਟੋ
-ਦਸਮੇਸ਼ ਇਲੈਕਟ੍ਰਾਨਿਕ
-ਜੇਨ ਇਲੈਕਟ੍ਰਾਨਿਕ
-ਸਿੱਖ ਵਰਲਡ ਲਾਈਵ
-ਰਾਈਟ ਏਅਰਲਿੰਕ
-ਜੀ ਟੀ ਇੰਟਰਲੌਕ ਟਾਈਲਸ
-ਦੀਪ ਹਸਪਤਾਲ
-ਦਵਿੰਦਰ ਦੀ ਹੱਟੀ
-ਮੇਹਰ ਚੰਦ ਜਿਊਲਰਸ
-ਜਿੰਦਲ ਟੀ ਵੀ ਸੈਟਰ
-ਬਜਾਜ ਆਟੋ
-ਕੇਸੀ ਦੀ ਹੱਟੀ
-ਕਾਕਾ ਸਵੀਟਸ
-ਐਸ ਜੀ ਇਲੈਕ੍ਰੋਨਕਿਸ ,
-ਨਵਜੋਤ ਹਸਪਤਾਲ ਬੱਧਨੀ
-ਕੇ ਐਸ ਵਰਕਸ ਰਾਮਗੜ੍ਹ
-ਰੌਤਾ ਕੈਟਲ ਫੀਡ
-ਪੈਰਾਡਾਈਜ ਪੈਲਸ
-ਲਵਲੀ ਫਰਨੀਚਰ
-ਸਾਵਨ ਟ੍ਰੇਡਿੰਗ
-ਰਾਜੂ ਜਿਊਲਰਜ ਵੱਲੋ ਕਲੱਬ ਦੀ ਸਹਾਇਤਾ ਲ਼ਈ ਐਡ ਦੇ ਰੂਪ ਵਿੱਚ ਮੱਦਦ ਕੀਤੀ ਜਾ ਚੁੱਕੀ ਹੈ। ਇਸ ਤੋ ਇਲਾਵਾ ਜਲੌਰ ਸਿੰਘ ਨਹਾਲ ਸਿੰਘ ਵਾਲਾ , ਮਾਤਾ ਸੂਖਦੇਵ ਕੌਰ , ਰਾਜਪਾਲ ਸਿੰਘ ਆੜ੍ਹਤੀਆ , ਸੁਖਵੀਰ ਸਿੰਘ ਜੱਸਲ ,ਬੰਟੀ ਗਰਗ , ਜਥੇਦਾਰ ਬੂਟਾ ਸਿੰਘ ਰਣਸੀਹ ਵੱਲੋ ਕਲੱਬ ਨੂੰ ਸੰਦੇਸ ਦੇ ਰੂਪ ਵਿੱਚ ਮਾਇਆ ਦੱਿਤੀ ਗਈ ਹੈ। ਇਸ ਕੰਮ ਨੂੰ ਨੇਪਰੇ ਚਾੜਣ ਲਈ ਕਲੱਬ ਮੈਬਰਾਂ ਤੋ ਇਲਾਵਾ ਪਿੰਡ ਵਾਸੀਆ , ਅਤੇ ਇਲਾਕੇ ਦੀ ਬਹੁਤ ਸਾਰੇ ਵੀਰਾਂ ਵੱਲੋ ਸਹਿਯੋਗ ਦਿੱਤਾ ਜਾ ਰਹਾ ਹੈ , ਹੋਰ ਹਲਕੇ ਦੀਆ ਕਲੱਬਾਂ ਅਤੇ ਪੰਚਾਇਤਾਂ , ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਕਲੱਬ ਦਾ ਵੱਧ ਤੋ ਵੱਧ ਸਾਥ ਅਤੇ ਊਸਾਰੂ ਸੁਝਾਅ ਦਿੱਤੇ, ਜਾਣ ਧੰਨਵਾਦੀ ਹੋਵਾਗੇ।

Thursday 16 August 2012

"ਲਾਰਾ ਲੱਪਾ" ਫੇਮ ਗਾਇਕ ਸੁਖਵਿੰਦਰ ਸਿੰਘ ਦੇ ਪਰਥ ਸ਼ੋਅ ਦੀਆਂ ਤਿਆਰੀਆਂ ਮੁਕੰਮਲ।

ਬੇਸਬਰੀ ਨਾਲ ਉਡੀਕ ਰਹੇ ਹਨ ਸੰਗੀਤ ਪ੍ਰੇਮੀ 19 ਅਗਸਤ ਨੂੰ
ਪਰਥ- ਕਿਸੇ ਵੇਲੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਹੁੱਲੇ ਹੁਲਾਰੇ' ਵਿੱਚ 'ਲਾਰਾ ਲੱਪਾ' ਗੀਤ ਗਾ

ਕੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਡੇਰਾ ਲਾਉਣ ਵਾਲਾ ਗਾਇਕ ਸੁਖਵਿੰਦਰ ਸਿੰਘ ਅੱਜ ਬਾਲੀਵੁੱਡ ਸੰਗੀਤ ਮੰਡੀ ਵਿੱਚ ਚੋਟੀ ਦੇ ਗਾਇਕਾਂ ਵਿੱਚ ਸ਼ੁਮਾਰ ਹੈ। 'ਦਬੰਗ ਸੇਲਜ ਐਂਡ ਮਾਰਕੀਟਿੰਗ' ਵੱਲੋਂ ਆਯੋਜਿਤ ਕੀਤੇ ਜਾ ਰਹੇ 'ਪਰਥ ਸ਼ੋਅ' ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿੰਨੀ ਕੌਸ਼ਲ, ਵਿਸ਼ਾਲ ਕੌਸ਼ਲ, ਹਰਸਿਮਰਨ ਸਿੰਘ ਤੇ ਹਰਕਮਲ ਸਿੰਘ ਨੇ ਦੱਸਿਆ ਕਿ ਸੰਗੀਤ ਪ੍ਰੇਮੀਆਂ ਦੀ ਪੁਰਜ਼ੋਰ ਮੰਗ 'ਤੇ ਸੁਖਵਿੰਦਰ ਸਿੰਘ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਮੰਚ ਸੰਚਾਲਕ ਵਜੋਂ ਜਾਣਿਆ ਪਛਾਣਿਆ ਨਾਂ ਹਰਮੰਦਰ ਕੰਗ ਆਪਣੀ ਕਲਾ ਦਾ ਰੰਗ ਬਿਖੇਰਨਗੇ ਅਤੇ ਗ੍ਰਾਫਿਕ ਡਿਜਾਈਨਰ ਵਜ਼ੋਂ ਸੇਵਾਵਾਂ ਧਰਮਪਾਲ ਭੁੱਲਰ ਅਦਾ ਕਰਨਗੇ।

Sunday 12 August 2012

ਧਨੁ ਲੇਖਾਰੀ ਨਾਨਕਾ...

ਵਲੈਤ ਦਾ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ -ਹਰਮੀਤ ਸਿੰਘ ਅਟਵਾਲ
ਆਪਣੀ ਪੁਸਤਕ 'ਚਾਰ ਵਰ੍ਹੇ' ਦੇ ਪੰਨਾ ਨੰ: 59 ਉੱਪਰ ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਨੇ ਲਿਖਿਆ ਹੈ ਕਿ ਲੇਖਕ ਹੋਣ ਦੀ ਪਹਿਲੀ ਸ਼ਰਤ ਪ੍ਰਤਿਭਾਸ਼ਾਲੀ ਹੋਣਾ ਹੈ, ਦੂਜੀ ਕਰੜੀ ਸਾਧਨਾ। ਲਿਖਣਾ ਸ਼ੁਗਲ ਮੇਲਾ ਨਹੀਂ, ਖਾਲਾ ਜੀ ਦਾ ਵਾੜਾ ਨਹੀਂ, ਤਪੱਸਿਆ ਹੈ, ਭਗਤੀ ਹੈ, ਜੀਵਨ ਦਾ ਸਮਰਪਣ ਹੈ। ਇਸ ਲਈ ਬੜੇ ਠਰੰਮੇ ਦੀ ਤੇ ਬੜੀ ਧੀਰਜ ਦੀ ਲੋੜ ਹੈ ਤੇ ਇਕ ਅਥਾਹ ਲਗਨ ਦੀ ਵੀ। ਧੀਰ ਸਾਹਿਬ ਵੱਲੋਂ ਚੰਗੇ ਲੇਖਕ ਹੋਣ ਦੇ ਦੱਸੇ ਇਹ ਲਗਭਗ ਸਾਰੇ ਗੁਣ ਸਾਡੇ ਵਲੈਤ 'ਚ ਵੱਸਦੇ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਵਿਚ ਹਨ, ਜਿਨ੍ਹਾਂ ਦੀ ਪੁਸ਼ਟੀ ਉਸ ਦੇ ਨਾਵਲਾਂ ਦਾ ਇਕਾਗਰਚਿਤ ਅਧਿਐਨ ਕਰਨ ਉਪਰੰਤ ਸਹਿਜੇ ਹੀ ਹੋ ਜਾਂਦੀ ਹੈ।
ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਈਸਵੀ ਨੂੰ ਪਿਤਾ ਪੰਡਿਤ ਬਰਮਾਨੰਦ ਜੀ ਤੇ ਮਾਤਾ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਵਿਖੇ ਹੋਇਆ।

Wednesday 8 August 2012

ਮਾਸਟਰ ਸਲੀਮ ਨੇ ਯਾਦਗਾਰੀ ਬਣਾ ਦਿੱਤਾ ਪਰਥ ਵਾਲਾ ਸ਼ੋਅ।

ਭੁੱਲਰ ਗ੍ਰਾਫਿਕਸ ਵਧੀਆ ਕਾਰਗੁਜਾਰੀ ਲਈ ਸਨਮਾਨਿਤ
ਪਰਥ- ਬੀਤੇ ਦਿਨੀਂ ਪਰਥ ਸ਼ਹਿਰ ਦੇ ਸਟੇਟ ਥੀਏਟਰ ਵਿੱਚ ਮਾਸਟਰ ਸਲੀਮ {ਸ਼ਹਿਜ਼ਾਦਾ ਸਲੀਮ} ਦਾ ਸ਼ੋਅ ਕਰਵਾਇਆ ਗਿਆ। ਰਹਿਮਾਨ ਹੇਅਰ ਸਟੂਡੀਓ ਅਤੇ ਸਰਬ ਸਾਂਝਾ ਦਰਬਾਰ ਵੱਲੋ ਆਯੋਜਿਤ ਇਸ ਸ਼ੋਅ ਵਿੱਚ ਮਾਸਟਰ ਸਲੀਮ ਨੇ ਆਪਣੇ ਨਵੇ ਪੁਰਾਣੇ ਗੀਤਾਂ ਰਾਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਆਸਟ੍ਰੇਲੀਆ ਵਿੱਚ ਸੁਲਝੇ ਹੋਏ ਮੰਚ ਸੰਚਾਲਕ ਵਜੋਂ ਚਰਿਚਤ ਹਰਮੰਦਰ ਕੰਗ